Phrase

ਜਦੋਂ ਕਿਸੇ ਸ਼ਬਦਾਂ ਦੇ ਸਮੂਹ ਵਿੱਚ, ਸਬਜੈਕਟ ਕੋਈ ਕੰਮ (verb) ਨਹੀਂ ਕਰ ਰਿਹਾ ਹੋਵੇ ਤਾਂ ਉਸ ਸ਼ਬਦਾਂ ਦੇ ਸਮੂਹ ਨੂੰ ਫਰੇਸ ਕਿਹਾ ਜਾਂਦਾ ਹੈ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਫਰੇਸ ਸ਼ਬਦਾਂ ਦਾ ਅਜਿਹਾ ਸਮੂਹ ਹੁੰਦਾ ਹੈ, ਜੋ ਇਕੱਠਾ ਕੰਮ ਕਰਦਾ ਹੈ ਅਤੇ ਜਿਸ ਵਿੱਚ ਸਬਜੈਕਟ ਅਤੇ ਵਰਬ, ਦੋਵੇਂ ਨਹੀਂ ਪਾਏ ਜਾਂਦੇ। ਫਰੇਸ ਆਪਣੇ ਆਪ ਵਿੱਚ ਇੱਕ ਸੈਨਟੈਂਸ ਕਦੇ ਨਹੀਂ ਹੋ ਸਕਦਾ

Types of Phrases 

ਫਰੇਸ ਕੁੱਲ 9 ਤਰ੍ਹਾਂ ਦੇ ਹੁੰਦੇ ਹਨ 

     1. Noun Phrase - ਨਾਉਨ ਫਰੇਸ ਵਿੱਚ ਨਾਉਨ ਅਤੇ ਉਸਦੇ ਮੌਡੀਫਾਇਰਸ ਹੁੰਦੇ ਹਨ   

ਉਦਾਹਰਣ a wooden case; a black tie

     2. Verb Phrase - ਵਰਬ ਫਰੇਸ ਵਿੱਚ ਵਰਬ ਅਤੇ ਉਸਦੇ ਮੌਡੀਫਾਇਰਸ ਹੁੰਦੇ ਹਨ 

ਉਦਾਹਰਣ was playing football; got hit on his hand

     3. Adverbial Phrase - ਐਡਵਰਬਿਅਲ ਫਰੇਸ ਐਡਵਰਬ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਉਹ ਵਰਬ, ਐਡਵਰਬ ਅਤੇ ਅਡਜੈਕਟਿਵਸ ਨੂੰ ਮੌਡੀਫਾਈ ਕਰਦੇ ਹਨ।

ਉਦਾਹਰਣ in silence (modifying how); across the street (modifying where); during midnight (modifying when)

     4. Gerund Phrase - ਜੈਰੰਡ ਫਰੇਸ ਨਾਉਨ ਫਰੇਸ ਹੁੰਦੇ ਹਨ ਜੋ ਜੈਰੰਡ ਨਾਲ ਸ਼ੁਰੂ ਹੁੰਦੇ ਹਨ

ਉਦਾਹਰਣ playing in the garden; landing on the foot

     5. Infinitive Phrase - ਇਨਫਿਨੀਟਿਵ ਫਰੇਸ, ਇਨਫਿਨੀਟਿਵ ਵਰਬ ਨਾਲ ਸ਼ੁਰੂ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਕੋਈ ਵੀ ਮੌਡੀਫਾਇਰ ਹੋ ਸਕਦਾ ਹੈ। ਇਹ ਨਾਉਨ, ਐਡਜੇਕਟਿਵ ਜਾਂ ਐਡਵਰਬ ਦੇ ਤੌਰ ਉੱਤੇ ਕੰਮ ਕਰ ਸਕਦੇ ਹਨ 

ਉਦਾਹਰਣ to stay out of job; to instruct the team

     6. Appositive Phrase - ਅੱਪੌਸੀਟਿਵ ਫਰੇਸ ਨਾਉਨ ਫਰੇਸ ਹੁੰਦੇ ਹਨ ਜੋ ਨਾਉਨ ਬਾਰੇ ਵਾਧੂ ਜਾਣਕਾਰੀ ਮੁੱਹਈਆ ਕਰਵਾਉਂਦੇ ਹਨ 

ਉਦਾਹਰਣ – Raveena, a bright and studious girl, topped the exams.

     7. Participle Phrase - ਪਾਰਟੀਸਿਪਲ ਫਰੇਸ ਵਿੱਚ ਪਾਰਟੀਸਿਪਲ ਅਤੇ ਉਸਦੇ ਮੌਡੀਫਾਇਰਸ ਹੁੰਦੇ ਹਨ। ਇਹ ਹਮੇਸ਼ਾ ਪ੍ਰੈਸੇੰਟ (-ing) ਜਾਂ ਪਾਸਟ (-ed) ਨਾਲ ਸ਼ੁਰੂ ਹੁੰਦੇ ਹਨ 

ਉਦਾਹਰਣ Tired yet intrigued, the travellers kept walking.
The players, cheering and celebrating, were happy to win.

     8. Prepositional Phrase - ਪ੍ਰੈਪੋਸੀਸ਼ਨਲ ਫਰੇਸ ਸ਼ਬਦਾਂ ਦਾ ਅਜਿਹਾ ਸਮੂਹ ਹੁੰਦਾ ਹੈ, ਜਿਸ ਵਿੱਚ ਨਾਉਨ ਅਤੇ ਪ੍ਰੈਪੋਸੀਸ਼ਨ ਦੋਵੇਂ ਹੁੰਦੇ ਹਨ। ਇਹ ਅਡਜੈਕਟਿਵ ਅਤੇ ਐਡਵਰਬ ਦੇ ਤੌਰ ਉੱਤੇ ਕੰਮ ਕਰ ਸਕਦੇ ਹਨ 

ਉਦਾਹਰਣ under the table; before the afternoon

       9. Absolute Phrase - ਜਦੋਂ ਨਾਉਨ ਦੇ ਪਿੱਛੇ ਪਾਰਟੀਸਿਪਲ ਲੱਗਦਾ ਹੈ ਤੇ ਦੋਵੇਂ ਇਕੱਠੇ ਕਰਕੇ ਮੌਡੀਫਾਇਰਸ ਨਾਲ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਐਬਸੋਲਿਊਟ ਫਰੇਸ ਆਖਦੇ ਹਨ    

ਉਦਾਹਰਣ God willing, we shall see each other soon.

Subscribe for video lessons:   Click Here