Object Complements

ਕਈ ਵਾਰ verb ਸਿਰਫ direct object ਦੇ ਨਾਲ ਪੂਰਾ ਨਹੀਂ ਹੁੰਦਾ, ਖਾਸਕਰ ਓਦੋਂ, ਜਦੋਂ direct object ਕੋਈ ਇਨਸਾਨ ਹੋਵੇ। ਅਜਿਹੇ ਵਿੱਚ, Object ਅਤੇ verb ਵਿੱਚਲੇ ਰਿਸ਼ਤੇ ਨੂੰ ਦਿਖਾਉਣ ਲਈ ਵਾਧੂ ਜਾਣਕਾਰੀ ਦੀ ਲੋੜ ਪੈਂਦੀ ਹੈ। Object ਬਾਰੇ ਦਿੱਤੀ ਗਈ ਇਹ ਵਾਧੂ ਜਾਣਕਾਰੀ ਨੂੰ ਹੀ 'Object complement' ਕਿਹਾ ਜਾਂਦਾ ਹੈ। 

ਅਜਿਹਾ ਵੀ ਕਿਹਾ ਜਾ ਸਕਦਾ ਹੈ ਕਿ ਓਬਜੈਕਟ ਕੌਂਪਲੀਮੈਂਟ ਸੈਨਟੈਂਸ ਵਿੱਚ ਡਾਇਰੈਕਟ ਓਬਜੈਕਟ ਦੇ ਪਿੱਛੇ ਲੱਗਦਾ ਹੈ। ਓਬਜੈਕਟ ਕੌਂਪਲੀਮੈਂਟ ਡਾਇਰੈਕਟ ਓਬਜੈਕਟ ਦੇ ਅਰਥ ਨੂੰ ਬਦਲਦਾ ਜਾਂ ਪੂਰਾ ਕਰਦਾ ਹੈ। 

ਉਦਾਹਰਣ – Winter clothes help me stay warm.

ਵਿਆਖਿਆ - ਉਪਰੋਕਤ ਸੈਨਟੈਂਸ 'ਚ 'stay warm' ਓਬਜੈਕਟ ਕੌਂਪਲੀਮੈਂਟ ਹੈ ਕਿਉਂਕਿ ਇਹ ਓਬਜੈਕਟ me ਬਾਰੇ ਜਾਣਕਾਰੀ ਦੇ ਰਿਹਾ ਹੈ  

Types of Object Complements

ਓਬਜੈਕਟ ਕੌਂਪਲੀਮੈਂਟ 5 ਤਰ੍ਹਾਂ ਦੇ ਹੋ ਸਕਦੇ ਹਨ।

     1. Nouns and noun phrases

'Object complement' ਨਾਉਨ ਜਾਂ ਨਾਉਨ ਫਰੇਸ ਵੀ ਹੋ ਸਕਦਾ ਹੈ। ਜਦੋਂ ਵੀ ਅਜਿਹਾ ਹੁੰਦਾ ਹੈ ਤਾਂ ਉਹ ਨਾਉਨ ਜਾਂ ਨਾਉਨ ਫਰੇਸ, Object ਨੂੰ ਨਵਾਂ ਨਾਂ (re-name) ਜਾਂ ਨਵੀਂ ਪਹਿਚਾਣ (re-identify) ਦਿੰਦੇ ਹਨ।

ਉਦਾਹਰਣ

       • Winter clothes help me stay warm.
       • The school appointed her coordinator.
       • The coach made Jasman team captain.

     2. Adjectives and adjective phrases

ਅਡਜੈਕਟਿਵਸ ਅਤੇ ਅਡਜੈਕਟਿਵ ਫਰੇਸਸ ਨੂੰ ਵੀ object complement ਵਜੋਂ ਵਰਤਿਆ ਜਾ ਸਕਦਾ ਹੈ। ਜਦੋਂ ਅਜਿਹਾ ਕੀਤਾ ਜਾਂਦਾ ਹੈ ਤਾਂ adjectives ਅਤੇ adjective phrases ਓਬਜੈਕਟ ਨੂੰ ਦਰਸਾਉਂਦੇ ਹਨ ਜਾਂ ਉਨ੍ਹਾਂ ਬਾਰੇ ਵਾਧੂ ਜਾਣਕਾਰੀ ਦਿੰਦੇ ਹਨ।

ਉਦਾਹਰਣ 

       • We decided to colour our house blue.
       • He just wanted to make his children happy.
       • They were playing soccer joyfully.

     3. Relative clauses

ਰੈਲੇਟਿਵ ਕਲੌਸ ਅਜਿਹੇ ਕਲੌਸ ਹੁੰਦੇ ਹਨ ਜੋ relative pronouns ਨਾਲ ਸ਼ੁਰੂ ਹੁੰਦੇ ਹਨ। Adjectives ਦੀ ਤਰ੍ਹਾਂ ਇਹ ਵੀ object ਨੂੰ ਦਰਸਾਉਣ ਜਾਂ object ਬਾਰੇ ਵਾਧੂ ਜਾਣਕਾਰੀ ਦੇਣ ਦਾ ਕੰਮ ਕਰਦੇ ਹਨ, ਇਸੇ ਕਰਕੇ adjective clauses ਵੀ ਕਿਹਾ ਜਾਂਦਾ ਹੈ।

ਉਦਾਹਰਣ 

       • Do you know someone who can fix my bike for me?
       • I didn’t like the colour that they painted this room.
       • I found a car that you would love to own.

     4. Infinitives and infinitive phrases

ਇਨਫਿਨੀਟਿਵਸ ਅਤੇ ਇਨਫਿਨੀਟਿਵ ਫਰੇਸਸ ਜਦੋਂ object complement ਵਜੋਂ ਵਰਤੇ ਜਾਂਦੇ ਹਨ ਤਾਂ ਉਹ ਅਜਿਹੇ ਕੰਮ ਬਾਰੇ ਜਾਣਕਾਰੀ ਦੇਣ ਲਈ ਵਰਤੇ ਜਾਂਦੇ ਹਨ, ਜੋ object ਵੱਲੋਂ ਕੀਤਾ ਜਾਵੇਗਾ ਜਾਂ object ਵੱਲੋਂ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। 

ਉਦਾਹਰਣ

       • I didn’t expect you to be corrupt.
       • She persuaded him to marry her.
       • They played soccer to prepare for the competition.

     5. Gerunds and gerund phrases

Gerunds ਜਦੋਂ object complement ਵਜੋਂ ਵਰਤੇ ਜਾਂਦੇ ਹਨ ਤਾਂ ਉਹ ਅਜਿਹੇ ਕੰਮ ਬਾਰੇ ਜਾਣਕਾਰੀ ਦੇਣ ਲਈ ਵਰਤੇ ਜਾਂਦੇ ਹਨ, ਜੋ object ਵੱਲੋਂ ਕੀਤਾ ਜਾ ਰਿਹਾ ਹੈ ਜਾਂ ਕੀਤਾ ਜਾ ਚੁੱਕਿਆ ਹੈ।

ਉਦਾਹਰਣ

       • I saw the cat running after a mouse.
       • We came across him walking down the street.
       • I couldn’t believe the teacher caught you cheating.

Subscribe for video lessons:   Click Here