Subject Complements

ਸਬਜੈਕਟ ਕੌਂਪਲੀਮੈਂਟ ਸੈਨਟੈਂਸ ਵਿੱਚ ਲਿਨਕਿੰਗ ਵਰਬ (linking verb) ਦੇ ਪਿੱਛੇ ਲੱਗਦਾ ਹੈ। ਸਬਜੈਕਟ ਕੌਂਪਲੀਮੈਂਟ subject ਦੇ ਅਰਥ ਨੂੰ ਬਦਲਦਾ ਜਾਂ ਪੂਰਾ ਕਰਦਾ ਹੈ। ਅਸੀਂ ਜਾਣਦੇ ਹਾਂ ਕਿ verbs ਸਬਜੈਕਟ ਵੱਲੋਂ ਕੀਤੇ ਜਾ ਰਹੇ ਕੰਮ ਬਾਰੇ ਜਾਣਕਾਰੀ ਦਿੰਦੇ ਹਨ, ਪਰ linking verbs, subject ਬਾਰੇ ਜਾਣਕਾਰੀ ਦਿੰਦੇ ਹਨ। ਇਹ ਵਾਧੂ ਜਾਣਕਾਰੀ 'subject complement' ਰਾਹੀਂ ਦਿੱਤੀ ਜਾਂਦੀ ਹੈ। 

ਉਦਾਹਰਣ – Sage Kaleke is a Youtuber, but he isn’t very popular.  

ਵਿਆਖਿਆ - ਉਪਰੋਕਤ ਸੈਨਟੈਂਸ 'ਚ Youtuber ਅਤੇ very popular ਕੌਂਪਲੀਮੈਂਟ ਹਨ ਕਿਉਂਕਿ ਉਹ ਸਬਜੈਕਟ 'Sage Kaleke' ਅਤੇ 'he' ਦੇ ਅਰਥ ਨੂੰ ਪੂਰਨ ਕਰਦੇ ਹਨ।

Types of Subject Complements

ਸਬਜੈਕਟ ਕੌਂਪਲੀਮੈਂਟ ਕੁੱਲ 5 ਤਰ੍ਹਾਂ ਦੇ ਹੋ ਸਕਦੇ ਹਨ।

     1. Predicate nouns

ਜੋ nouns ਲਿਨਕਿੰਗ ਵਰਬ ਦੇ ਬਾਅਦ ਲਗਾ ਕੇ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਪਰੈਡੀਕੇਟ ਨਾਉਨਸ ਕਿਹਾ ਜਾਂਦਾ ਹੈ।

ਉਦਾਹਰਣ

       • Love is a virtue.
       • Hate is a sin.
       • She seems like a nice person.

     2. Predicative noun clauses

Noun clause ਅਜਿਹੇ dependent clause (ਡੀਪੈਂਡੈਂਟ ਕਲੌਸ) ਹੁੰਦੇ ਹਨ ਜੋ ਨਾਉਨ ਦੀ ਤਰ੍ਹਾਂ ਵਰਤੇ ਜਾਂਦੇ ਹਨ। ਇਹ ਅਕਸਰ how, if ਅਤੇ wh- ਵਾਲੇ ਸ਼ਬਦਾਂ (here, wherever, when, whenever, why, ਆਦਿ) ਨਾਲ ਸ਼ੁਰੂ ਹੁੰਦੇ ਹਨ।

ਉਦਾਹਰਣ 

       • Spain is where I want to go.
       • Call me whenever you find the time.
       • Politicians are who make fake promises.

     3. Predicate pronouns

ਜੋ ਪ੍ਰੋਨਾਉਨਸ ਲਿਨਕਿੰਗ ਵਰਬਸ ਦੇ ਬਾਅਦ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਪਰੈਡੀਕੇਟ ਪ੍ਰੋਨਾਉਨਸ ਕਿਹਾ ਜਾਂਦਾ ਹੈ। ਇਹ ਅਕਸਰ ਸਵਾਲ ਪੁੱਛਣ ਜਾਂ ਜਵਾਬ ਦੇਣ ਵੇਲੇ ਓਦੋਂ ਵਰਤੇ ਜਾਂਦੇ ਹਨ ਜਦੋਂ ਸਾਨੂੰ ਇਹ ਨਾ ਪਤਾ ਹੋਵੇ ਕਿ "ਸਬਜੈਕਟ ਕੌਣ ਹੈ"।

ਉਦਾਹਰਣ

       • Who is it?
       • The computer was his!
       • It was I who called you.

     4. Predicative Adjectives

ਪਰੈਡੀਕੇਟਿਵ ਅਡਜੈਕਟਿਵਸ ਅਜਿਹੇ ਅਡਜੈਕਟਿਵ ਹੁੰਦੇ ਹਨ ਜੋ ਲਿਨਕਿੰਗ ਵਰਬ ਦੇ ਬਾਅਦ subject ਦੇ ਗੁਣਾ (ਜਾ ਸਬਜੈਕਟ) ਨੂੰ ਦਰਸਾਉਣ ਲਈ ਵਰਤੇ ਜਾਂਦੇ ਹਨ। 

ਉਦਾਹਰਣ

       • Girl, you are beautiful.
       • He is very intelligent.
       • You look nice.

     5. Prepositional Phrase

ਪ੍ਰੈਪੋਸੀਸ਼ਨਲ ਫਰੇਸ adjectives ਅਤੇ adverbs ਦੀ ਤਰ੍ਹਾਂ ਵਰਤੇ ਜਾ ਸਕਦੇ ਹਨ ਪਰ ਜਦੋਂ ਪ੍ਰੈਪੋਸੀਸ਼ਨਲ ਫਰੇਸ linking verb ਦੇ ਬਾਅਦ ਵਰਤੇ ਜਾਂਦੇ ਹਨ, ਓਦੋਂ ਉਹ ਅਡਜੈਕਟਿਵਸ ਦੀ ਤਰ੍ਹਾਂ ਹੀ ਕੰਮ ਕਰ ਰਹੇ ਹੁੰਦੇ ਹਨ।

ਉਦਾਹਰਣ

       • The hotel is across the street.
       • They are in the meeting.
       • Books are at the table.

Subscribe for video lessons:   Click Here