Objects

ਓਬਜੈਕਟ ਸੈਨਟੈਂਸ ਦੇ ਪਰੈਡੀਕੇਟ ਹਿੱਸੇ ਵਿੱਚ ਆਉਣ ਵਾਲਾ/ਵਾਲੇ ਉਹ ਸ਼ਬਦ ਹੈ/ਹਨ, ਜਿੰਨ੍ਹਾਂ ਉੱਤੇ subject ਵੱਲੋਂ ਕੀਤੇ ਜਾ ਰਹੇ ਕੰਮ (verb) ਦਾ ਅਸਰ ਪੈ ਰਿਹਾ ਹੁੰਦਾ ਹੈ।  

ਉਦਾਹਰਣ – Young Rohan drives a cab.

ਜਦ ਅਸੀਂ ਓਬਜੈਕਟ ਨੂੰ ਸਮਝਣਾ ਹੁੰਦਾ ਹੈ ਤਾਂ ਅਸੀਂ ਖੁਦ ਨੂੰ ਇਹ ਸਵਾਲ ਕਰ ਸਕਦੇ ਹਾਂ ਕਿ ਵਰਬ ਕਿਸ ਉੱਪਰ ਆਪਣਾ ਅਸਰ ਪਾ ਰਿਹਾ ਹੈ?

ਇਸ ਸੈਨਟੈਂਸ ਵਿੱਚ ਸਬਜੈਕਟ ਰੋਹਨ ਹੈ, ਜੋ ਡਰਾਈਵ ਕਰ ਰਿਹਾ ਹੈ ਅਤੇ ਉਸਦੇ ਡਰਾਈਵ ਕਰਨ ਨਾਲ ਕੈਬ ਚੱਲ ਰਹੀ ਹੈ, ਸੋ ਅਸੀਂ ਕਹਿ ਸਕਦੇ ਹਾਂ ਕਿ ਰੋਹਨ ਦਾ ਡਰਾਈਵ ਕਰਨਾ ਕੈਬ ਉੱਤੇ ਅਸਰ ਪਾ ਰਿਹਾ ਹੈ। ਸੋ, drives ਆਪਣਾ ਵਰਬ ਹੈ ਤੇ a cab ਆਪਣਾ ਓਬਜੈਕਟ ਹੈ।

Other definition of objects

ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਓਬਜੈਕਟਸ ਅਜਿਹੇ noun ਜਾਂ pronoun ਹੁੰਦੇ ਹਨ ਜੋ verb ਅਤੇ preposition ਦੇ ਮਤਲਬ ਨੂੰ ਪੂਰਾ ਕਰਦੇ ਹਨ। ਇਸ ਤੋਂ ਇਲਾਵਾ, ਸ਼ਬਦਾਂ ਦਾ ਕੋਈ ਵੀ ਅਜਿਹਾ ਸਮੂਹ ਜੋ noun ਜਾਂ pronoun ਵਜੋਂ ਵਰਤਿਆ ਜਾ ਸਕਦਾ ਹੈ - ਜਿਵੇਂ noun phrases, noun clauses, gerunds, ਅਤੇ infinitives - ਓਬਜੈਕਟ ਵਜੋਂ ਵੀ ਵਰਤਿਆ ਜਾ ਸਕਦਾ ਹੈ।  

Objects of verbs

'ਓਬਜੈਕਟਸ ਓਫ ਵਰਬਸ' ਕੋਈ ਵਿਅਕਤੀ ਜਾਂ ਵਸਤੂ ਹੋ ਸਕਦੀ ਹੈ ਜਿਸ ਉੱਤੇ ਕੀਤੇ ਜਾ ਰਹੇ ਕੰਮ ਦਾ ਅਸਰ ਪੈ ਰਿਹਾ ਹੈ। 'Objects of verbs', Direct ਵੀ ਹੋ ਸਕਦੇ ਹਨ ਅਤੇ Indirect ਵੀ।

     1. Direct objects

ਡਾਇਰੈਕਟ ਓਬਜੈਕਟ ਸੈਨਟੈਂਸ ਵਿੱਚ ਉਹ ਵਿਅਕਤੀ/ਵਸਤੂ ਹੁੰਦੀ ਹੈ, ਜਿਸ ਉੱਤੇ ਵਰਬ (verb) ਦਾ ਸਿੱਧੇ ਤੌਰ ਉੱਤੇ ਅਸਰ ਪੈ ਰਿਹਾ ਹੈ। ਡਾਇਰੈਕਟ ਓਬਜੈਕਟ ਹਮੇਸ਼ਾ ਕੀ (what) ਤੇ ਕੌਣ (who/whom) ਦਾ ਜਵਾਬ ਦਿੰਦਾ ਹੈ।

ਉਦਾਹਰਣ – Rahul played the guitar.

ਵਿਆਖਿਆ – ਉਪਰੋਕਤ ਸੈਨਟੈਂਸ ਵਿੱਚ ਰਾਹੁਲ ਸਬਜੈਕਟ ਹੈ ਜੋ ਪਲੇ (verb) ਕਰ ਰਿਹਾ ਹੈ ਤੇ ਉਸਦੇ ਪਲੇ ਕਰਨ ਨਾਲ ਗਿਟਾਰ ਉੱਤੇ ਸਿੱਧੇ ਤੌਰ ਉੱਤੇ ਅਸਰ ਪੈ ਰਿਹਾ ਤੇ ਉਹ ਵੱਜ ਰਹੀ ਹੈ ਸੋ ‘the guitar’ ਐਥੇ ਓਬਜੈਕਟ ਹੈ   

ਉਦਾਹਰਣ ਸਵਾਲ – ਅਸੀਂ ਡਾਇਰੈਕਟ ਓਬਜੈਕਟ ਨੂੰ ਸਮਝਣ ਲਈ ਇਹ ਸਵਾਲ ਵੀ ਸੋਚ ਸਕਦੇ ਹਾਂ ਕਿ ਰਾਹੁਲ ਨੇ 'ਕੀ' play (ਵਰਬ) ਕੀਤਾ? 

ਉਦਾਹਰਣ ਜਵਾਬ - ਰਾਹੁਲ ਨੇ ਗਿਟਾਰ ਪਲੇ ਕੀਤੀ, ਸੋ ‘the guitar’ ਡਾਇਰੈਕਟ ਓਬਜੈਕਟ ਹੈ 

ਨੋਟ - ਜੇ ਤੁਸੀਂ ਸੋਚ ਰਹੇ ਹੋ ਕਿ ਗਿਟਾਰ ਤਾਂ ਡਾਇਰੈਕਟ ਓਬਜੈਕਟ ਹੈ ਪਰ ਉਸ ਨਾਲ 'the' ਕਿਉਂ ਲਿਖਿਆ ਜਾ ਰਿਹਾ ਹੈ ਤਾਂ ਦੱਸ ਦੇਵਾਂ ਕਿ 'the' ਆਰਟੀਕਲ ਹੈ ਤੇ ਜੇ ਸਬਜੈਕਟ ਜਾਂ ਓਬਜੈਕਟ ਨਾਲ ਕੋਈ ਵੀ ਆਰਟੀਕਲ (a, an, the) ਲੱਗਿਆ ਹੋਇਆ ਹੈ ਤਾਂ ਉਸਨੂੰ ਵੀ ਸਬਜੈਕਟ ਅਤੇ ਓਬਜੈਕਟ ਦਾ ਹਿੱਸਾ ਹੀ ਮੰਨਿਆ ਜਾਂਦਾ ਹੈ


     2. Indirect objects

ਇਨਡਾਇਰੈਕਟ ਓਬਜੈਕਟ ਸੈਨਟੈਂਸ ਵਿੱਚ ਹਮੇਸ਼ਾ ਸਬਜੈਕਟ ਕਿਸਦੇ ਪ੍ਰਤੀ/ਕਿਸਨੂੰ (to whom) ਜਾਂ ਕਿਸਦੇ ਲਈ (for whom/for what) ਕੰਮ ਕਰ ਰਿਹਾ ਹੈ, ਇਨ੍ਹਾਂ ਸਵਾਲਾਂ ਦਾ ਜਵਾਬ ਦਿੰਦਾ ਹੈ। 

ਇਸ ਤੋਂ ਇਲਾਵਾ, ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਨਡਾਇਰੈਕਟ ਓਬਜੈਕਟ ਸਾਨੂੰ ਇਹ ਦੱਸਦਾ ਹੈ ਕਿ ਕੀਤਾ ਜਾ ਰਿਹਾ ਕੰਮ (verb), ਕਿਸ ਵੱਲ ਕੇਂਦਰਿਤ ਹੈ ਜਾਂ ਕਿਸ ਲਈ ਕੀਤਾ ਜਾ ਰਿਹਾ ਹੈ। ਇਨਡਾਇਰੈਕਟ ਓਬਜੈਕਟ ਅਕਸਰ verb ਅਤੇ direct object ਦੇ ਵਿਚਾਲੇ ਲੱਗਦੇ ਹਨ।

ਉਦਾਹਰਣ – Rahul sent the company an application.

ਵਿਆਖਿਆ - ਉਪਰੋਕਤ ਸੈਨਟੈਂਸ ਵਿੱਚ Rahul ਸਬਜੈਕਟ ਹੈ ਜਿਸਨੇ ਐਪਲੀਕੇਸ਼ਨ (direct object) ਭੇਜੀ (verb) ਅਤੇ ਕਿਉਂਕਿ ਰਾਹੁਲ ਨੇ ਕੰਪਨੀ ਨੂੰ ਐਪਲੀਕੇਸ਼ਨ ਭੇਜੀ, ਸੋ 'the company' ਇਨਡਾਇਰੈਕਟ ਓਬਜੈਕਟ (indirect object) ਹੈ। 

ਉਦਾਹਰਣ ਸਵਾਲ – ਅਸੀਂ ਡਾਇਰੈਕਟ ਓਬਜੈਕਟ ਨੂੰ ਸਮਝਣ ਲਈ ਇਹ ਸਵਾਲ ਵੀ ਸੋਚ ਸਕਦੇ ਹਾਂ ਕਿ ਰਾਹੁਲ ਨੇ ਕਿਸਨੂੰ ਐਪਲੀਕੇਸ਼ਨ ਭੇਜੀ?

ਉਦਾਹਰਣ ਜਵਾਬ - ਰਾਹੁਲ ਨੇ the company ਨੂੰ ਐਪਲੀਕੇਸ਼ਨ ਭੇਜੀ, ਸੋ 'the company' ਇਨਡਾਇਰੈਕਟ ਓਬਜੈਕਟ ਹੈ।

       • Indirect objects as prepositional phrases

ਇਨਡਾਇਰੈਕਟ ਓਬਜੈਕਟ ਅਕਸਰ verb ਅਤੇ direct object ਦੇ ਵਿਚਾਲੇ ਲੱਗਦੇ ਹਨ ਪਰ ਉਨ੍ਹਾਂ ਨੂੰ ਡਾਇਰੈਕਟ ਓਬਜੈਕਟ ਦੇ ਬਾਅਦ ਵੀ ਲਗਾਇਆ ਜਾ ਸਕਦਾ ਹੈ।

ਉਦਾਹਰਣ

      o Rahul sent the company an application.
      o Rahul sent an application to the company.


Objects of prepositions

ਜਿਵੇਂ verbs ਦੇ ਪਿੱਛੇ object ਲੱਗਦੇ ਹਨ, ਉਸੇ ਤਰ੍ਹਾਂ prepositions ਦੇ ਪਿੱਛੇ ਵੀ object ਲੱਗ ਸਕਦੇ ਹਨ। ਜਦੋਂ ਕਿਸੇ ਪ੍ਰੈਪੋਸੀਸ਼ਨ ਦੇ ਪਿੱਛੇ object ਲੱਗਦੇ ਹਨ ਤਾਂ ਉਨ੍ਹਾਂ ਨੂੰ 'objects of prepositions' ਕਿਹਾ ਜਾਂਦਾ ਹੈ।

ਉਦਾਹਰਣ – Few books are lying on the table. 

ਵਿਆਖਿਆ – ਉਪਰੋਕਤ ਸੈਨਟੈਂਸ ਵਿਚ 'on the table' object ਹੈ ਜੋ preposition 'on' ਦੇ ਮਤਲਬ ਨੂੰ ਪੂਰਾ ਕਰ ਰਿਹਾ ਹੈ।

ਉਦਾਹਰਣ – We will play in the park.

ਵਿਆਖਿਆ – ਉਪਰੋਕਤ ਸੈਨਟੈਂਸ ਵਿਚ 'the park' object ਹੈ ਜੋ preposition 'in' ਦੇ ਮਤਲਬ ਨੂੰ ਪੂਰਾ ਕਰ ਰਿਹਾ ਹੈ।

Subscribe for video lessons:   Click Here