Complements

ਅੰਗਰੇਜ਼ੀ ਵਿਆਕਰਨ ਵਿੱਚ ਕੌਂਪਲੀਮੈਂਟ ਕੋਈ ਅਜਿਹਾ ਸ਼ਬਦ, ਫਰੇਸ ਜਾਂ ਕਲੌਸ ਹੋ ਸਕਦਾ ਹੈ ਜੋ ਸੈਨਟੈਂਸ ਦਾ ਭਾਵ (expression) ਪੂਰਾ ਕਰਨ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਨੂੰ complement ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਸ਼ਬਦ, ਪ੍ਰੈਡੀਕੇਟ ਨੂੰ ਪੂਰਾ (complete) ਕਰਦੇ ਹਨ।

Types of Complements

ਕੌਂਪਲੀਮੈਂਟ 5 ਤਰ੍ਹਾਂ ਦੇ ਹੁੰਦੇ ਹਨ

     1. Objects

ਓਬਜੈਕਟਸ ਨਾਉਨ ਜਾਂ ਪ੍ਰੋਨਾਉਨ ਹੁੰਦੇ ਹਨ ਜੋ ਸੈਨਟੈਂਸ ਵਿੱਚ verbs ਅਤੇ prepositions ਦੇ ਬਾਅਦ ਲੱਗਦੇ ਹਨ ਅਤੇ ਉਨ੍ਹਾਂ ਦੇ ਅਰਥ ਨੂੰ ਪੂਰਾ ਕਰਦੇ ਹਨ।

ਉਦਾਹਰਣ – The children are playing cricket.

ਵਿਆਖਿਆ – ਉਪਰੋਕਤ ਸੈਨਟੈਂਸ ਵਿੱਚ noun 'cricket' object ਹੈ ਜੋ ਵਰਬ 'playing' ਦੇ ਅਰਥ ਨੂੰ ਪੂਰਾ ਕਰ ਰਿਹਾ ਹੈ।

     2. Object Complements

ਓਬਜੈਕਟ ਕੌਂਪਲੀਮੈਂਟ ਸੈਨਟੈਂਸ ਵਿੱਚ ਡਾਇਰੈਕਟ ਓਬਜੈਕਟ ਦੇ ਪਿੱਛੇ ਲੱਗਦਾ ਹੈ। ਓਬਜੈਕਟ ਕੌਂਪਲੀਮੈਂਟ ਡਾਇਰੈਕਟ ਓਬਜੈਕਟ ਦੇ ਅਰਥ ਨੂੰ ਬਦਲਦਾ ਜਾਂ ਪੂਰਾ ਕਰਦਾ ਹੈ। 

ਉਦਾਹਰਣ – Winter clothes help me stay warm.

ਵਿਆਖਿਆ - ਉਪਰੋਕਤ ਸੈਨਟੈਂਸ 'ਚ 'stay warm' ਓਬਜੈਕਟ ਕੌਂਪਲੀਮੈਂਟ ਹੈ ਕਿਉਂਕਿ ਇਹ ਓਬਜੈਕਟ me ਬਾਰੇ ਜਾਣਕਾਰੀ ਦੇ ਰਿਹਾ ਹੈ।

     3. Adjective Complements

ਅਡਜੈਕਟਿਵ ਕੌਂਪਲੀਮੈਂਟ ਕੋਈ ਫਰੇਸ ਜਾਂ ਕਲੌਸ ਹੋ ਸਕਦਾ ਹੈ ਜੋ ਅਡਜੈਕਟਿਵ ਦੇ ਮਤਲਬ ਨੂੰ ਪੂਰਾ ਕਰਨ ਲਈ ਜਰੂਰੀ ਜਾਣਕਾਰੀ ਦਿੰਦਾ ਹੈ। ਅਡਜੈਕਟਿਵ ਕੌਂਪਲੀਮੈਂਟ prepositional phrases, infinitives, infinitive phrases, ਜਾਂ noun clauses ਵੀ ਹੋ ਸਕਦੇ ਹਨ।

ਉਦਾਹਰਣ – I am just happy to see you.

ਵਿਆਖਿਆ – ਉਪਰੋਕਤ ਸੈਨਟੈਂਸ ਵਿੱਚ infinitive phrase 'to see you' complement ਹੈ ਕਿਉਂਕਿ ਉਹ ਅਡਜੈਕਟਿਵ 'happy' ਦੇ ਬਾਰੇ ਵਾਧੂ ਜਾਣਕਾਰੀ ਦੇ ਰਿਹਾ ਹੈ।

     4. Adverbial Complements

ਅਡਵਰਬੀਅਲ ਕੌਂਪਲੀਮੈਂਟਸ ਅਜਿਹੇ ਅਡਵਰਬਸ ਹੁੰਦੇ ਹਨ ਜੋ ਕਿਸੇ ਵਰਬ ਦੇ ਅਰਥ ਨੂੰ ਪੂਰਾ ਕਰਨ ਲਈ ਵਰਤੇ ਜਾਂਦੇ ਹਨ। ਉਹ ਅਕਸਰ ਸਾਨੂੰ ਇਹ ਦੱਸਦੇ ਹਨ ਕਿ ਵਰਬ ਕਿੱਥੇ (where) ਹੋ ਰਿਹਾ ਹੈ; ਕਿਸ ਦਿਸ਼ਾ (direction) ਵਿੱਚ ਹੋ ਰਿਹਾ ਹੈ ਜਾਂ ਉਸਦੀ ਚਾਲ (motion) ਕਿਸ ਤਰ੍ਹਾਂ ਦੀ ਹੈ।

ਜੇ ਵਰਬ ਇਨਟ੍ਰਾਂਸਿਟਿਵ (intransitive) ਹੈ ਤਾਂ complement ਵਰਬ ਦੇ ਬਿਲਕੁਲ ਪਿੱਛੇ ਲੱਗੇਗਾ ਪਰ ਜੇ ਵਰਬ ਟ੍ਰਾਂਸਿਟਿਵ (transitive) ਹੈ ਤਾਂ ਉਹ verb ਦੇ direct object ਦੇ ਪਿੱਛੇ ਲੱਗੇਗਾ।

ਉਦਾਹਰਣ – Please put your bag on the table.

ਵਿਆਖਿਆ – ਉਪਰੋਕਤ ਸੈਨਟੈਂਸ ਵਿੱਚ prepositional phrase 'on the table' complement ਹੈ ਕਿਉਂਕਿ ਉਹ ਵਰਬ 'put' ਦੇ ਬਾਰੇ ਜਾਣਕਾਰੀ ਦੇ ਰਿਹਾ ਹੈ।

     5. Subject Complements

ਸਬਜੈਕਟ ਕੌਂਪਲੀਮੈਂਟ ਸੈਨਟੈਂਸ ਵਿੱਚ ਲਿਨਕਿੰਗ ਵਰਬ (linking verb) ਦੇ ਪਿੱਛੇ ਲੱਗਦਾ ਹੈ। ਸਬਜੈਕਟ ਕੌਂਪਲੀਮੈਂਟ ਸਬਜੈੱਕਟ ਦੇ ਅਰਥ ਨੂੰ ਬਦਲਦਾ ਜਾਂ ਪੂਰਾ ਕਰਦਾ ਹੈ।

ਉਦਾਹਰਣ – Sage Kaleke is a Youtuber, but he isn’t very popular.  

ਵਿਆਖਿਆ - ਉਪਰੋਕਤ ਸੈਨਟੈਂਸ 'ਚ Youtuber ਅਤੇ very popular ਕੌਂਪਲੀਮੈਂਟ ਹਨ ਕਿਉਂਕਿ ਉਹ ਸਬਜੈਕਟ Sage Kaleke ਅਤੇ he ਦੇ ਅਰਥ ਨੂੰ ਪੂਰਨ ਕਰਦੇ ਹਨ।

Subscribe for video lessons:   Click Here