Reported Speech (Indirect Speech)

ਜਦੋਂ ਅਸੀਂ ਕਿਸੇ ਵੱਲੋਂ ਕਹੀ ਗੱਲ, ਆਪਣੇ ਲਫ਼ਜ਼ਾਂ ਵਿੱਚ ਦੱਸਦੇ ਹਾਂ ਤਾਂ ਉਸਨੂੰ ਰਿਪੋਰਟੇਡ ਜਾਂ ਇਨਡਾਇਰੈਕਟ ਸਪੀਚ ਕਿਹਾ ਜਾਂਦਾ ਹੈ। 

Reported speech ਵਰਤਣ ਵੇਲੇ ਸਾਨੂੰ quotation marks ( " " ) ਦੀ ਲੋੜ ਨਹੀਂ ਪੈਂਦੀ ਕਿਉਂਕਿ ਰਿਪੋਰਟੇਡ ਸਪੀਚ ਵਰਤ ਕੇ ਜਦੋਂ ਅਸੀਂ ਗੱਲ ਅੱਗੇ ਕਿਸੇ ਨੂੰ ਦੱਸਦੇ ਹਾਂ ਤਾਂ ਆਪਣੇ ਲਫ਼ਜ਼ਾਂ ਵਿੱਚ ਦੱਸਦੇ ਹਾਂ। ਇਸੇ ਕਾਰਨ ਕਰਕੇ ਸਾਨੂੰ comma ( , ) ਵਰਤਣ ਦੀ ਵੀ ਲੋੜ ਨਹੀਂ ਪੈਂਦੀ ਪਰ ਅਸੀਂ ਕਈ ਵਾਰ that ਸ਼ਬਦ ਦੀ ਵਰਤੋਂ ਕਰਦੇ ਹਾਂ।

ਉਦਾਹਰਣ

       • The kid asked her mother whether chocolates were bad.
       • She told us that she had quit her old job. 
       • He said he was not feeling well that day.

Shifting verb tense in reported speech

ਜਦੋਂ ਅਸੀਂ reported speech ਦੀ ਵਰਤੋਂ ਕਰਦੇ ਹਾਂ ਤਾਂ ਸੈਨਟੈਂਸ ਵਿੱਚਲੇ verbs ਨੂੰ ਇੱਕ ਹੱਦ (degree) ਤੱਕ ਅਤੀਤ ਵਿੱਚ ਕਰ ਦਿੰਦੇ ਹਾਂ। ਇਸਦਾ ਮਤਲਬ ਹੈ ਹੈ ਕਿ ਗੱਲ ਕਹਿਣ ਵਾਲੇ ਨੇ ਜੇ ਗੱਲ ਕਹਿਣ ਦੌਰਾਨ present simple tense ਵਰਤਿਆ ਸੀ ਤਾਂ ਅਸੀਂ ਰਿਪੋਰਟੇਡ ਸਪੀਚ ਵਿੱਚ ਉਸਨੂੰ past simple tense ਵਿੱਚ ਬਦਲ ਦਿੰਦੇ ਹਾਂ। 

ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਗੱਲ ਅਤੀਤ ਵਿੱਚ ਹੋਈ ਹੁੰਦੀ ਹੈ ਅਤੇ reported verb ਵੀ past tense ਵਿੱਚ ਵਰਤਿਆ ਜਾਂਦਾ ਹੈ। ਹੁਣ ਕਿਉਂਕਿ reported verb ਪਾਸਟ ਟੈਂਸ ਵਿੱਚ ਹੈ, ਇਸ ਕਰਕੇ ਬਾਕੀ ਦਾ ਸੈਨਟੈਂਸ ਵੀ past tense ਵਿੱਚ ਹੋਣਾ ਲਾਜ਼ਮੀ ਹੈ।

Table of Shift in verb tenses in reported speech



Subscribe for video lessons:   Click Here