The Predicate

ਕਿਸੇ ਵੀ ਸੈਨਟੈਂਸ ਵਿੱਚ subject ਅਤੇ predicate ਹੋਣਾ ਲਾਜ਼ਮੀ ਹੁੰਦੇ ਹਨ।

The Subject

ਸਬਜੈਕਟ ਹਮੇਸ਼ਾ noun ਹੁੰਦਾ ਹੈ ਜੋ ਕੋਈ ਕੰਮ ਕਰ ਰਿਹਾ ਹੁੰਦਾ ਹੈ; ਉਸ ਉੱਤੇ ਨਿਯੰਤਰਣ ਕਰ ਰਿਹਾ ਹੁੰਦਾ ਹੈ ਜਾਂ ਕਿਸੇ ਕੰਮ ਲਈ ਜਿੰਮੇਵਾਰ ਹੁੰਦਾ ਹੈ।

The Predicate

ਪਰੈਡੀਕੇਟ ਸੈਨਟੈਂਸ ਦਾ ਉਹ ਹਿੱਸਾ ਹੁੰਦਾ ਹੈ ਜਿਸ ਵਿੱਚ ਸੈਨਟੈਂਸ ਦੇ ਮੁੱਖ ਪਾਤਰ ਵੱਲੋਂ ਕੀਤੇ ਜਾ ਰਹੇ ਕੰਮ (verb) ਨੂੰ ਦਰਸਾਇਆ ਜਾਂਦਾ ਹੈ ਅਤੇ ਇਹ ਵੀ ਦਰਸਾਇਆ ਜਾਂਦਾ ਹੈ ਕਿ ਉਹ ਕੰਮ ਕਿਸ ਨਾਲ ਜਾਂ ਕਿੱਥੇ ਕੀਤਾ ਜਾ ਰਿਹਾ ਹੈ।

ਉਦਾਹਰਣ – Young Rohan drives a cab. 

ਇਸ ਤੋਂ ਇਲਾਵਾ Predicate ਬਾਰੇ ਕੁੱਝ ਹੋਰ ਜਰੂਰੀ ਗੱਲਾਂ।

       • ਸਬਜੈਕਟ ਤੋਂ ਬਾਅਦ ਸੈਨਟੈਂਸ ਵਿੱਚ ਜੋ ਵੀ ਲਿਖਿਆ ਗਿਆ ਹੈ, ਉਹ ਪਰੈਡੀਕੇਟ ਹੁੰਦਾ ਹੈ।
       • Finite verb ਤੋਂ ਇਲਾਵਾ ਪਰੈਡੀਕੇਟਸ ਵਿੱਚ participles, objects, complements, ਅਤੇ modifiers ਵੀ ਆ ਸਕਦੇ ਹਨ।
       • ਪਰੈਡੀਕੇਟ ਜਿਆਦਾਤਰ ਸਬਜੈਕਟ ਦੇ ਬਾਅਦ ਆਉਂਦਾ ਹੈ ਪਰ ਅਜਿਹਾ ਜਰੂਰੀ ਨਹੀਂ ਅਤੇ ਇਹ ਅੱਗੇ ਵੀ ਆ ਸਕਦਾ ਹੈ।

Compound predicates

ਸੈਨਟੈਂਸ ਜਾਂ ਕਲੌਸ ਦਾ subject ਹਮੇਸ਼ਾ ਘੱਟੋ ਘੱਟ ਇੱਕ ਕੰਮ ਕਰਦਾ ਹੈ ਪਰ ਕਈ ਵਾਰ ਉਹ ਇੱਕ ਤੋਂ ਜਿਆਦਾ ਕੰਮ ਵੀ ਕਰ ਸਕਦਾ ਹੈ। ਜਦੋਂ ਅਜਿਹਾ ਹੁੰਦਾ ਹੈ ਤਾਂ ਸੈਨਟੈਂਸ ਵਿੱਚ ਦੋ predicate ਹੁੰਦੇ ਹਨ। 

ਉਦਾਹਰਣ

       • Mario did his homework and then played a game.
       • The birds flew overhead and landed on a tree.

The predicate in complex sentences

Complex sentences ਵਿੱਚ ਇੱਕ independent clause ਹੁੰਦਾ ਹੈ ਅਤੇ ਇੱਕ ਜਾਂ ਇੱਕ ਤੋਂ ਜਿਆਦਾ dependent clause ਹੁੰਦੇ ਹਨ। ਦੋਵੇਂ, indpendent ਅਤੇ dependent clause ਦਾ ਇੱਕ ਸਬਜੈਕਟ ਹੋਵੇਗਾ ਅਤੇ ਇੱਕ ਪਰੈਡੀਕੇਟ।

ਉਦਾਹਰਣ

       • When my aunt visits me, she brings sweets for me.
       • If we see her, we will give her your message. 

Subscribe for video lessons:   Click Here