Adverbial clauses / Adverb clause

ਅਡਵਰਬ ਕਲੌਸ ਉਹ ਕਲੌਸ ਹੁੰਦੇ ਹਨ ਜੋ ਅਡਵਰਬ (adverb) ਵਜੋਂ ਕੰਮ ਕਰਦੇ ਹਨ। ਜਦੋਂ ਇਨ੍ਹਾਂ ਦੀ ਵਰਤੋਂ adverb ਦੇ ਤੌਰ ਉੱਤੇ ਕੀਤੀ ਜਾਂਦੀ ਹੈ ਤਾਂ ਇਹ (ਆਮ adverbs ਦੀ ਤਰ੍ਹਾਂ ਹੀ) ਵਰਬਸ (verbs), ਅਡਜੈਕਟਿਵਸ (adjectives) ਅਤੇ ਦੂਸਰੇ ਐਡਵਰਬਸ (other adverbs) ਬਾਰੇ ਵਾਧੂ ਜਾਣਕਾਰੀ ਦਿੰਦੇ ਹਨ।

ਅਡਵਰਬ ਕਲੌਸ ਸਾਨੂੰ ਵਾਧੂ ਜਾਣਕਾਰੀ ਦੇਣ ਲਈ ਸਬਔਰਡੀਨੇਟਿੰਗ ਕੰਜਨਕਸ਼ਨਸ (subordinating conjunctions) ਦੀ ਵਰਤੋਂ ਕਰਦੇ ਹਨ। ਅਸੀਂ ਜਿਸ ਵਿਸ਼ੇ ਬਾਰੇ ਗੱਲ ਕਰ ਰਹੇ ਹਾਂ, ਉਸਦੇ ਅਧਾਰ ਉੱਤੇ ਸਬਔਰਡੀਨੇਟਿੰਗ ਕੰਜਨਕਸ਼ਨ (subordinating conjunction) ਵੱਖ ਵੱਖ ਸੰਦਰਭ ਵਿੱਚ ਵਰਤੇ ਜਾ ਸਕਦੇ ਹਨ।