Relative clauses

ਰੈਲੇਟਿਵ ਕਲੌਸਸ (relative clauses) ਨੂੰ ਅਡਜੈਕਟਿਵ ਕਲੌਸ (adjective clause) ਅਤੇ ਅਡਜੈਕਟਿਵਿਅਲ ਕਲੌਸ (adjectival clause) ਵੀ ਕਿਹਾ ਜਾਂਦਾ ਹੈ। ਰੈਲੇਟਿਵ ਕਲੌਸ ਦੀ ਵਰਤੋਂ ਨਾਉਨ (noun) ਜਾਂ ਨਾਉਨ ਫਰੇਸ (noun phrase) ਬਾਰੇ ਵਾਧੂ ਜਾਣਕਾਰੀ ਮੁਹਈਆ ਕਰਵਾਉਣ ਲਈ ਕੀਤੀ ਜਾਂਦੀ ਹੈ। ਇਹ ਹਮੇਸ਼ਾ ਰੈਲੇਟਿਵ ਪ੍ਰੋਣਾਉਨ (relative pronoun) ਜਾਂ ਰੈਲੇਟਿਵ ਅਡਵਰਬ (relative adverb) ਨਾਲ ਸ਼ੁਰੂ ਹੁੰਦੇ ਹਨ।

Relative pronouns 

ਸੈਨਟੈਂਸ ਵਿੱਚ ਰੈਲੇਟਿਵ ਪ੍ਰੋਣਾਉਨ ਸਾਨੂੰ ਹਮੇਸ਼ਾ ਇਹ ਜਾਣਕਾਰੀ ਦਿੰਦੇ ਹਨ ਕਿ ਕਿਸ ਬਾਰੇ (who or what) ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਕਿਸੇ ਇਨਸਾਨ ਜਾਂ ਕਿਸੇ ਵਸਤੂ ਬਾਰੇ ਹੋ ਸਕਦੀ ਹੈ। 

ਪ੍ਰਮੁੱਖ ਤੌਰ ਉੱਤੇ relative pronouns 5 ਤਰ੍ਹਾਂ ਦੇ ਹੁੰਦੇ ਹਨ - who, whom, which, whose ਅਤੇ that.

ਉਦਾਹਰਣ 

       • I bought a new car that is very fast.
       • She lives in New York, which she likes.

Relative Adverbs 

ਸੈਨਟੈਂਸ ਵਿੱਚ ਰੈਲੇਟਿਵ ਐਡਵਰਬਸ ਸਾਨੂੰ ਇਹ ਜਾਣਕਾਰੀ ਦਿੰਦੇ ਹਨ ਕਿ ਜੋ ਘਟਨਾ/ਗੱਲ/ਕੰਮ (verb) ਹੋਇਆ ਸੀ, ਉਹ ਕਿੱਥੇ (where), ਕਦੋਂ (when) ਅਤੇ ਕਿਸ ਵਜ੍ਹਾ (reason) ਕਰਕੇ ਹੋਇਆ ਸੀ। 

ਪ੍ਰਮੁੱਖ ਤੌਰ ਉੱਤੇ relative pronouns 3 ਤਰ੍ਹਾਂ ਦੇ ਹੁੰਦੇ ਹਨ - when, where ਅਤੇ why.

ਉਦਾਹਰਣ 

       • I live in the city where I study.
       • Tomorrow is the day when I will see her.

Types of Relative clauses

     1. Defining clauses / Restrictive clauses

ਡਿਫਾਈਨਿੰਗ ਕਲੌਸ ਉਹ ਕਲੌਸ ਹੁੰਦੇ ਹਨ ਜੋ ਨਾਉਨ ਜਾਂ ਨਾਉਨ ਫਰੇਸ ਬਾਰੇ ਲਾਜ਼ਮੀ ਜਾਣਕਾਰੀ ਦੇ ਕੇ, ਸਾਨੂੰ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ।

ਉਦਾਹਰਣ - Tomorrow is the day when I will see her.

     2. Non-defining clauses / Non-Restrictive clauses

ਨੌਨ-ਡਿਫਾਈਨਿੰਗ ਕਲੌਸ ਉਹ ਕਲੌਸ ਹੁੰਦੇ ਹਨ ਜੋ ਸਾਨੂੰ ਸੈਨਟੈਂਸ ਵਿੱਚ ਕਿਸੇ ਚੀਜ਼ ਬਾਰੇ ਵਾਧੂ ਜਾਣਕਾਰੀ ਦਿੰਦੇ ਹਨ। ਸਾਨੂੰ ਜੇ ਇਹ ਜਾਣਕਾਰੀ ਨਾ ਵੀ ਦਿੱਤੀ ਜਾਵੇ, ਤਾਂ ਵੀ ਸਾਨੂੰ ਸੈਨਟੈਂਸ ਬਣਾਉਣ ਵਿੱਚ ਕੋਈ ਦਿੱਕਤ ਨਹੀਂ ਆਵੇਗੀ।

ਉਦਾਹਰਣ - I am from India, which is a country with a diverse population.

Subscribe for video lessons:   Click Here