The Subject

ਸਬਜੈਕਟ ਸੈਨਟੈਂਸ ਦਾ ਉਹ ਹਿੱਸਾ ਹੁੰਦਾ ਹੈ ਜੋ ਸਾਨੂੰ ਦੱਸਦਾ ਹੈ ਕਿ ਸੈਨਟੈਂਸ ਵਿੱਚ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਅਤੇ ਉਸਦੀ ਵਿਸ਼ੇਸ਼ਤਾ ਕੀ ਹੈ (ਜਾਂ) ਸੈਨਟੈਂਸ ਦਾ ਮੁੱਖ ਪਾਤਰ ਕੌਣ ਹੈ ਅਤੇ ਉਸਦੀ ਕੀ ਖਾਸੀਅਤ ਹੈ। ਇਹ ਪਾਤਰ ਕੋਈ ਇਨਸਾਨ, ਵਸਤੂ ਜਾਂ ਜਗ੍ਹਾ ਵੀ ਹੋ ਸਕਦੀ ਹੈ। ਇੱਕ ਸੈਨਟੈਂਸ ਦੇ ਸਬਜੈਕਟ ਵਿੱਚ ਇੱਕ ਜਾਂ ਇੱਕ ਤੋਂ ਜਿਆਦਾ ਸ਼ਬਦ ਹੋ ਸਕਦੇ ਹਨ।

ਉਦਾਹਰਣ Young Rohan drives a cab. 

ਇਸ ਤੋਂ ਇਲਾਵਾ ਸਬਜੈਕਟ ਬਾਰੇ ਹੋਰ ਜਰੂਰੀ ਗੱਲਾਂ।

       • ਸਬਜੈਕਟ ਵਿੱਚ ਹਮੇਸ਼ਾ ਇੱਕ ਜਾਂ ਇੱਕ ਤੋਂ ਜਿਆਦਾ ਨਾਉਨ ਜਾਂ ਪ੍ਰੋਨਾਉਨ ਹੁੰਦੇ ਹਨ।
       • ਸਬਜੈਕਟ ਅਕਸਰ ਵਰਬ ਤੋਂ ਅੱਗੇ ਲੱਗਦਾ ਹੈ।
       • ਸਬਜੈਕਟ ਹਮੇਸ਼ਾ ਕੋਈ ਕੰਮ ਕਰ ਰਿਹਾ ਹੁੰਦਾ ਹੈ; ਉਸ ਉੱਤੇ ਨਿਯੰਤਰਣ ਕਰ ਰਿਹਾ ਹੁੰਦਾ ਹੈ ਜਾਂ ਕਿਸੇ ਕੰਮ ਲਈ ਜਿੰਮੇਵਾਰ ਹੁੰਦਾ ਹੈ।

Subject Forms

ਅਸੀਂ ਪੜ੍ਹਿਆ ਕਿ ਸਬਜੈਕਟ ਹਮੇਸ਼ਾ ਨਾਉਨ ਹੁੰਦਾ ਹੈ ਪਰ ਸਬਜੈਕਟ ਵਿੱਚ ਵਰਤੇ ਜਾ ਰਹੇ ਨਾਉਨ ਨੂੰ ਬਣਾਉਣ ਲਈ ਕਈ 'parts of speeches' ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸੇ ਕਰਕੇ Subject ਦੀਆਂ ਕਈ forms ਹੁੰਦੀਆਂ ਹਨ।

       • Nouns Cats enjoy drinking milk.
       • Noun phrase A girl I know has won the national running competition.
       • Pronouns Everyone must practise for the race on Monday.
       • Gerunds Running is good for health.
       • Gerund phrasesRunning in the morning is good for health.
       • Infinitives To err is human; to forgive is divine.
       • Infinitive phrases To run a marathon can both be exciting and difficult.
       • Noun clausesWhoever has practised the most should win the race.
       • Dummy pronounsThere is nothing we can do to help those who haven’t qualified.

Subject Pronouns

Nouns ਦੀ ਜਗ੍ਹਾ pronouns ਵੀ ਸਬਜੈਕਟ ਵਜੋਂ ਵਰਤੇ ਜਾਂਦੇ ਹਨ। 

     1. Personal pronouns - Personal pronouns (subjective case ਵਿੱਚ) - ਜਿਵੇਂ I, you, he, she, it, we, ਅਤੇ they। ਜਦੋਂ ਉਨ੍ਹਾਂ ਦੀ ਇਸ ਤਰ੍ਹਾਂ ਵਰਤੋਂ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ 'ਸਬਜੈਕਟ ਪ੍ਰੋਨਾਉਨਸ' ਕਿਹਾ ਜਾਂਦਾ ਹੈ।

ਉਦਾਹਰਣ 

       • Rajat is absent today. He will submit his assignment tomorrow.
       • My colleagues wanted to surprise me. They organised a surprise birthday party at the office.
       • I will help you if you need my help.

     2. Question words - Personal pronouns ਤੋਂ ਇਲਾਵਾ 'ਸਵਾਲ ਕਰਨ ਵਾਲੇ ਸ਼ਬਦ' - ਜਿਵੇਂ 'who' ਅਤੇ 'what' ਵੀ ਸਬਜੈਕਟ ਵਜੋਂ ਵਰਤੇ ਜਾ ਸਕਦੇ ਹਨ।

ਉਦਾਹਰਣ 


       • Who was with you at the mall?
       • What are you doing?

     3. Indefinite pronouns - ਇਨ੍ਹਾਂ ਦੇ ਨਾਲ ਨਾਲ 'Indefinite pronouns' ਨੂੰ ਵੀ ਸਬਜੈਕਟ ਵਜੋਂ ਵਰਤਿਆ ਜਾ ਸਕਦਾ ਹੈ।

ਉਦਾਹਰਣ 

       • Everyone is busy with their work.
       • Somebody is waiting at the door for you.
       • Each person studies individually.

Use of dummy pronouns as subject

ਅੰਗਰੇਜ਼ੀ ਗਰਾਮਰ ਵਿੱਚ ਦੋ 'dummy pronouns' ਹਨ – ‘there’ ਅਤੇ ‘it’। ਕਈ ਵਾਰ ਇਨ੍ਹਾਂ ਨੂੰ ਵੀ ਸਬਜੈਕਟ ਵਜੋਂ ਵਰਤਿਆ ਜਾ ਸਕਦਾ ਹੈ। ਕੁੱਝ ਸੈਨਟੈਂਸ ਅਜਿਹੇ ਹੁੰਦੇ ਹਨ, ਜਿੱਥੇ ਸਾਨੂੰ ਲੱਗਦਾ ਹੈ ਕਿ ਸਾਨੂੰ ਸਬਜੈਕਟ ਦੀ ਜਰੂਰਤ ਨਹੀਂ ਹੈ ਪਰ ਅਜਿਹੇ ਸੈਨਟੈਂਸਾਂ ਵਿੱਚ dummy pronouns ਨੂੰ ਸਬਜੈਕਟ ਵਜੋਂ ਵਰਤਿਆ ਜਾ ਸਕਦਾ ਹੈ।

ਉਦਾਹਰਣ

       • It may rain today.
       • There is an interesting book I have for you.

Subscribe for video lessons:   Click Here