Types of Clauses

ਕਲੌਸ ਦੋ ਤਰ੍ਹਾਂ ਦੇ ਹੋ ਸਕਦੇ ਹਨ

     1. Independent Clause (ਇੰਡੀਪੈਂਡੈਂਟ ਕਲੌਸ)

ਜਦੋਂ ਕਿਸੇ ਕਲੌਸ ਦਾ ਅਰਥ ਪੂਰਾ ਨਿੱਕਲਦਾ ਹੈ ਅਤੇ ਉਹ ਸੈਨਟੈਂਸ ਦਾ ਕਿਰਦਾਰ ਅਦਾ ਕਰਦਾ ਹੈ ਤਾਂ ਉਸਨੂੰ ਇੰਡੀਪੈਂਡੈਂਟ ਕਲੌਸ ਕਿਹਾ ਜਾਂਦਾ ਹੈ 

ਉਦਾਹਰਣ – He is absent

ਵਿਆਖਿਆ - ਇਸ ਸੈਨਟੈਂਸ ਵਿੱਚ ਸਬਜੈਕਟ (He) ਅਤੇ ਵਰਬ (is) ਦੋਵੇਂ ਹਨ ਸੋ ਇਹ ਕਲੌਸ ਹੈ। ਇਸ ਤੋਂ ਇਲਾਵਾ ਕਿਉਂਕਿ ਇਸਦਾ ਅਰਥ/ਮਤਲਬ ਵੀ ਪੂਰਾ ਨਿੱਕਲਦਾ ਹੈ, ਇਹ ਆਪਣੇ ਆਪ ਵਿੱਚ ਇੱਕ ਸੈਨਟੈਂਸ ਵੀ ਹੈ। 

     2. Dependent Clause (ਡਿਪੈਂਡੈਂਟ ਕਲੌਸ)

ਜਦੋਂ ਕਿਸੇ ਕਲੌਸ (clause) ਵਿੱਚ ਸਬਜੈਕਟ (subject) ਅਤੇ ਵਰਬ (verb) ਤਾਂ ਹੁੰਦੇ ਹਨ ਪਰ ਉਸਦਾ ਅਰਥ ਪੂਰਾ ਨਹੀਂ ਨਿੱਕਲਦਾ ਤਾਂ ਉਸਨੂੰ dependent clause ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਡਿਪੈਂਡੈਂਟ ਕਲੌਸ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਹ ਆਪਣੇ ਪੱਧਰ ਉੱਤੇ ਸੈਨਟੈਂਸ ਦਾ ਕਿਰਦਾਰ ਨਹੀਂ ਅਦਾ ਕਰ ਸਕਦੇ। ਡਿਪੈਂਡੈਂਟ ਕਲੌਸ ਨੂੰ ਅਰਥਪੂਰਨ ਹੋਣ ਲਈ ਇੰਡੀਪੈਂਡੈਂਟ ਕਲੌਸ ਉੱਤੇ ਨਿਰਭਰ ਹੋਣਾ ਹੀ ਪੈਂਦਾ ਹੈ

ਉਦਾਹਰਣ – because he is sick.

ਵਿਆਖਿਆ - ਉਪਰੋਕਤ ਸੈਨਟੈਂਸ ਦਾ ਪੰਜਾਬੀ ਵਿੱਚ ਅਰਥ ਨਿੱਕਲਦਾ ਹੈ, 'ਕਿਉਂਕਿ ਉਹ ਬਿਮਾਰ ਹੈ'। ਇਸ ਸੈਨਟੈਂਸ ਵਿੱਚ ਸਬਜੈਕਟ (he) ਅਤੇ ਵਰਬ (is) ਦੋਵੇਂ ਹਨ ਪਰ ਇਸ ਸੈਨਟੈਂਸ ਦਾ ਅਰਥ ਅਧੂਰਾ ਹੈ ਕਿਉਂਕਿ ਇਸਨੂੰ ਪੜ੍ਹ ਕੇ ਸਾਡੇ ਮਨ ਵਿੱਚ ਇਹ ਸਵਾਲ ਉੱਠਦਾ ਹੈ ਕਿ 'ਜੇ ਉਹ ਬਿਮਾਰ ਹੈ ਤਾਂ ਫਿਰ ਕੀ ਹੋਇਆ?' 

ਡਿਪੈਂਡੈਂਟ ਕਲੌਸਸ ਨੂੰ ਅੱਗੇ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ।

      i. ਨਾਉਨ ਕਲੌਸ (noun clauses)
     ii. ਰੈਲੇਟਿਵ ਕਲੌਸਸ (relative clauses)
     iii. ਅਡਵਰਬਿਅਲ ਕਲੌਸਸ (adverbial clauses)

Subscribe for video lessons:   Click Here