Direct Speech (or Quoted Speech)

ਜਦੋਂ ਅਸੀਂ ਕਿਸੇ ਵੱਲੋਂ ਕਹੀ ਗੱਲ, ਜਿਵੇਂ ਦੀ ਤਿਵੇਂ ਅੱਗੇ ਦੱਸ ਦਿੰਦੇ ਹਾਂ ਤਾਂ ਉਸਨੂੰ ਡਾਇਰੈਕਟ ਸਪੀਚ (direct speech) ਕਹਿੰਦੇ ਹਨ। ਕਿਉਂਕਿ ਜੋ ਗੱਲ ਦਾ ਜ਼ਿਕਰ ਕੀਤਾ ਜਾ ਰਿਹਾ ਹੈ, ਉਹ ਅਤੀਤ (past) ਵਿੱਚ ਕਹੀ ਗਈ ਸੀ, ਇਸ ਕਰਕੇ ਅਸੀਂ ਰਿਪੋਰਟਿੰਗ ਵਰਬ ਨੂੰ past simple tense ਵਿੱਚ ਬਦਲ ਦਿੰਦੇ ਹਾਂ ਪਰ ਕਹੀ ਗਈ ਗੱਲ ਵਿੱਚਲੇ ਵਰਬ ਜਿਉਂ ਦੀ ਤਿਉਂ ਰਹਿੰਦੇ ਹਨ।

ਉਦਾਹਰਣ 

       • The kid asked her mother, “Are chocolates bad?”
       • She said, “I have quit my old job.”
       • He said, “I am not feeling well today.”

Direct speech before a reporting verb

ਜਦੋਂ ਡਾਇਰੈਕਟ ਸਪੀਚ ਰਿਪੋਰਟਿੰਗ ਵਰਬ ਤੋਂ ਪਹਿਲਾਂ ਲਿਖੀ ਜਾਂਦੀ ਹੈ ਤਾਂ ਉਸ ਤੋਂ ਬਾਅਦ comma ( , ) ਲਗਾਇਆ ਜਾਂਦਾ ਹੈ।

ਉਦਾਹਰਣ – “I have quit my old job,” she said.

ਪਰ ਜੇ ਡਾਇਰੈਕਟ ਸਪੀਚ ਵਿੱਚ question mark ( ? ) ਜਾਂ exclamation mark ( ! ) ਵਰਤਿਆ ਗਿਆ ਹੋਵੇ ਤਾਂ comma ( , ) ਨਹੀਂ ਵਰਤਿਆ ਜਾਂਦਾ।

ਉਦਾਹਰਣ – “Are chocolates bad?” the kid asked her mother.

Punctuating direct speech

       • American English: ਅਮਰੀਕੀ ਅੰਗਰੇਜ਼ੀ ਵਿੱਚ ਜਦੋਂ ਅਸੀਂ ਕਿਸੇ ਵੱਲੋਂ ਕਹੀ ਗਈ ਗੱਲ ਅੱਗੇ ਜਿਉਂ ਦੀ ਤਿਉਂ (direct speech ਵਰਤ ਕੇ) ਅੱਗੇ ਦੱਸਦੇ ਹਾਂ ਤਾਂ ਉਸਨੂੰ double quotation marks ( " " ) ਵਿੱਚ ਲਿੱਖਦੇ ਹਾਂ।

ਉਦਾਹਰਣ

      o She said, “I have quit my old job.”
      o “I have quit my old job,” she said.

       • British English: ਬ੍ਰਿਟਿਸ਼ ਅੰਗਰੇਜ਼ੀ ਵਿੱਚ ਜਦੋਂ ਅਸੀਂ ਕਿਸੇ ਵੱਲੋਂ ਕਹੀ ਗਈ ਗੱਲ ਅੱਗੇ ਜਿਉਂ ਦੀ ਤਿਉਂ (direct speech ਵਰਤ ਕੇ) ਅੱਗੇ ਦੱਸਦੇ ਹਾਂ ਤਾਂ ਉਸਨੂੰ single quotation marks ( ' ' ) ਵਿੱਚ ਲਿੱਖਦੇ ਹਾਂ।

ਉਦਾਹਰਣ

      o She said, ‘I have quit my old job’.
      o ‘I have quit my old job’, she said.

End punctuation — American vs. British English

       • American English: ਅਮਰੀਕੀ ਅੰਗਰੇਜ਼ੀ ਵਿੱਚ ਜੋ ਗੱਲ ਅੱਗੇ ਕਿਸੇ ਨੂੰ ਦੱਸੀ ਜਾ ਰਹੀ ਹੈ, comma ( , ) ਜਾਂ period ( . ) ਨਾਲ ਖਤਮ ਹੁੰਦੀ ਹੈ ਤਾਂ ਉਹ ਕੌਮਾ ਜਾਂ ਪੀਰੀਅਡ double quotation ( " " ) ਤੋਂ ਬਾਹਰ ਵਰਤਿਆ ਜਾਂਦਾ ਹੈ। 

ਉਦਾਹਰਣ

      o She said, “I have quit my old job.”
      o “I have quit my old job,” she said.

       • British English: ਬ੍ਰਿਟਿਸ਼ ਅੰਗਰੇਜ਼ੀ ਵਿੱਚ ਜੋ ਗੱਲ ਅੱਗੇ ਦੱਸੀ ਜਾ ਰਹੀ ਹੈ, comma ( , ) ਜਾਂ period ( . ) ਨਾਲ ਖਤਮ ਹੁੰਦੀ ਹੈ ਤਾਂ ਉਹ ਕੌਮਾ ਜਾਂ ਪੀਰੀਅਡ double quotation ( " " ) ਦੇ ਅੰਦਰ ਲਿਖਿਆ ਹੈ। 

ਉਦਾਹਰਣ

      o She said, ‘I have quit my old job’.
      o ‘I have quit my old job’, she said.

Subscribe for video lessons:   Click Here