ਇੱਕ ਸੈਨਟੈਂਸ ਨੂੰ ਅਸੀਂ ਅੱਗੇ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਇਨ੍ਹਾਂ ਦੋ ਹਿੱਸਿਆਂ ਨੂੰ ਸਬਜੈਕਟ ਤੇ ਪਰੈਡੀਕੇਟ ਕਹਿੰਦੇ ਹਨ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਹਰ ਸੈਨਟੈਂਸ ਸਬਜੈਕਟ ਅਤੇ ਪਰੈਡੀਕੇਟ ਨੂੰ ਜੋੜ ਕੇ ਬਣਦਾ ਹੈ।

Subject and Predicate

ਹੁਣ ਸਵਾਲ ਉੱਠਦਾ ਹੈ ਕਿ ਇਹ ਸਬਜੈਕਟ ਅਤੇ ਪਰੈਡੀਕੇਟ ਕੀ ਹਨ?

      1. Subject: ਸਬਜੈਕਟ ਸੈਨਟੈਂਸ ਦਾ ਉਹ ਹਿੱਸਾ ਹੁੰਦਾ ਹੈ ਜੋ ਸਾਨੂੰ ਦੱਸਦਾ ਹੈ ਕਿ ਸੈਨਟੈਂਸ ਵਿੱਚ ਕਿਸ ਬਾਰੇ ਗੱਲ ਕੀਤੀ ਜਾ ਰਹੀ ਹੈ ਅਤੇ ਉਸਦੀ ਵਿਸ਼ੇਸ਼ਤਾ ਕੀ ਹੈ (ਜਾਂ) ਸੈਨਟੈਂਸ ਦਾ ਮੁੱਖ ਪਾਤਰ ਕੌਣ ਹੈ ਅਤੇ ਉਸਦੀ ਕੀ ਖਾਸੀਅਤ ਹੈ। ਇਹ ਪਾਤਰ ਕੋਈ ਇਨਸਾਨ, ਵਸਤੂ ਜਾਂ ਜਗ੍ਹਾ ਵੀ ਹੋ ਸਕਦੀ ਹੈ। ਇੱਕ ਸੈਨਟੈਂਸ ਦੇ ਸਬਜੈਕਟ ਵਿੱਚ ਇੱਕ ਜਾਂ ਇੱਕ ਤੋਂ ਜਿਆਦਾ ਸ਼ਬਦ ਹੋ ਸਕਦੇ ਹਨ।

ਉਦਾਹਰਣ Young Rohan drives a cab. 

ਜਦੋਂ ਅਸੀਂ ਸਬਜੈਕਟ ਨੂੰ ਸਮਝਣਾ ਹੁੰਦਾ ਹੈ ਤਾਂ ਅਸੀਂ ਖੁਦ ਨੂੰ ਇਹ ਸਵਾਲ ਕਰ ਸਕਦੇ ਹਾਂ ਕਿ ਦਿੱਤੇ ਗਏ ਸੈਨਟੈਂਸ ਵਿੱਚ ਕਿਸ ਬਾਰੇ ਗੱਲ ਹੋ ਰਹੀ ਹੈ ਅਤੇ ਉਸਦੀ ਵਿਸ਼ੇਸ਼ਤਾ ਕੀ ਹੈ? 

ਇਸ ਸੈਨਟੈਂਸ ਵਿੱਚ ਕਿਉਂਕਿ ਰੋਹਨ ਬਾਰੇ ਗੱਲ ਕੀਤੀ ਜਾ ਰਹੀ ਹੈ ਅਤੇ ਉਸਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਜਵਾਨ (ਯੰਗ) ਹੈ, ਇਸ ਲਈ ਅਸੀਂ ਯੰਗ ਰੋਹਨ ਨੂੰ ਸਬਜੈਕਟ ਮੰਨਾਂਗੇ।

     2. Predicate: ਪਰੈਡੀਕੇਟ ਸੈਨਟੈਂਸ ਦਾ ਉਹ ਹਿੱਸਾ ਹੁੰਦਾ ਹੈ ਜਿਸ ਵਿੱਚ ਸੈਨਟੈਂਸ ਦੇ ਮੁੱਖ ਪਾਤਰ ਵੱਲੋਂ ਕੀਤੇ ਜਾ ਰਹੇ ਕੰਮ (verb) ਨੂੰ ਦਰਸਾਇਆ ਜਾਂਦਾ ਹੈ ਅਤੇ ਇਹ ਵੀ ਦਰਸਾਇਆ ਜਾਂਦਾ ਹੈ ਕਿ ਉਹ ਕੰਮ ਕਿਸ ਨਾਲ ਜਾਂ ਕਿੱਥੇ ਕੀਤਾ ਜਾ ਰਿਹਾ ਹੈ।

ਉਦਾਹਰਣ – Young Rohan drives a cab

ਜਦੋਂ ਅਸੀਂ ਪਰੈਡੀਕੇਟ ਨੂੰ ਸਮਝਣਾ ਹੁੰਦਾ ਹੈ ਤਾਂ ਅਸੀਂ ਖੁਦ ਨੂੰ ਇਹ ਸਵਾਲ ਕਰ ਸਕਦੇ ਹਾਂ ਕਿ ਦਿੱਤੇ ਗਏ ਸੈਨਟੈਂਸ ਵਿੱਚ ਸਬਜੈਕਟ ਕੀ ਕਰ ਰਿਹਾ ਹੈ ਅਤੇ ਜੋ ਉਹ ਕਰ ਰਿਹਾ ਹੈ, ਉਹ ਕਿਸ ਨਾਲ ਜਾਂ ਕਿੱਥੇ ਕਰ ਰਿਹਾ ਹੈ? 

ਇਸ ਸੈਨਟੈਂਸ ਵਿੱਚ ਕਿਉਂਕਿ ਰੋਹਨ ਡਰਾਈਵ ਕਰ ਰਿਹਾ ਹੈ ਅਤੇ ਉਹ ਕੈਬ ਨੂੰ ਡਰਾਈਵ ਕਰ ਰਿਹਾ ਹੈ, ਇਸ ਲਈ ਅਸੀਂ “drives a cab (ਡ੍ਰਾਈਵਸ ਏ ਕੈਬ ਨੂੰ)” ਪਰੈਡੀਕੇਟ ਮੰਨਾਂਗੇ।

Important facts about Subject and Predicate

ਇਸ ਤੋਂ ਇਲਾਵਾ ਸਬਜੈਕਟ ਅਤੇ ਪਰੈਡੀਕੇਟ ਬਾਰੇ ਹੋਰ ਜਰੂਰੀ ਗੱਲਾਂ ਇਸ ਪ੍ਰਕਾਰ ਹਨ:

     1. Subject 

       • ਸਬਜੈਕਟ ਵਿੱਚ ਹਮੇਸ਼ਾ ਇੱਕ ਜਾਂ ਇੱਕ ਤੋਂ ਜਿਆਦਾ ਨਾਉਨ ਜਾਂ ਪ੍ਰੋਨਾਉਨ ਹੁੰਦੇ ਹਨ।
       • ਸਬਜੈਕਟ ਅਕਸਰ ਵਰਬ ਤੋਂ ਅੱਗੇ ਲੱਗਦਾ ਹੈ।
       • ਸਬਜੈਕਟ ਹਮੇਸ਼ਾ ਕੋਈ ਕੰਮ ਕਰ ਰਿਹਾ ਹੁੰਦਾ ਹੈ; ਉਸ ਉੱਤੇ ਨਿਯੰਤਰਣ ਕਰ ਰਿਹਾ ਹੁੰਦਾ ਹੈ ਜਾਂ ਕਿਸੇ ਕੰਮ ਲਈ ਜਿੰਮੇਵਾਰ ਹੁੰਦਾ ਹੈ।

      2. Predicate 

       • Finite verb ਤੋਂ ਇਲਾਵਾ ਪਰੈਡੀਕੇਟ ਵਿੱਚ participles, objects, complements, ਅਤੇ modifiers ਵੀ ਆ ਸਕਦੇ ਹਨ।
       • ਇਹ ਜਿਆਦਾਤਰ ਸਬਜੈਕਟ ਦੇ ਬਾਅਦ ਆਉਂਦਾ ਹੈ ਪਰ ਕਦੇ ਕਦੇ ਅਜਿਹਾ ਜਰੂਰੀ ਨਹੀਂ ਹੁੰਦਾ।

Subscribe for video lessons:   Click Here