Speech 

ਜਦੋਂ ਸਾਨੂੰ ਕੋਈ ਇਨਸਾਨ ਕੋਈ ਗੱਲ ਦੱਸਦਾ ਹੈ ਅਤੇ ਅਸੀਂ ਉਹ ਗੱਲ ਕਿਸੇ ਹੋਰ ਇਨਸਾਨ ਨੂੰ ਦੱਸਣੀ ਹੋਵੇ ਤਾਂ ਜਿਸ ਤਰੀਕੇ ਨਾਲ ਅਸੀਂ ਉਹ ਗੱਲ ਦੱਸਦੇ ਹਾਂ, ਉਸਨੂੰ ਸਪੀਚ (speech) ਕਿਹਾ ਜਾਂਦਾ ਹੈ। 

Speech ਦੋ ਤਰ੍ਹਾਂ ਦੀ ਹੁੰਦੀ ਹੈ - Direct ਅਤੇ Indirect Speech.

        Direct Speech (quoted speech): ਜਦੋਂ ਅਸੀਂ ਕਿਸੇ ਵੱਲੋਂ ਕਹੀ ਗੱਲ, ਜਿਵੇਂ ਦੀ ਤਿਵੇਂ ਅੱਗੇ ਦੱਸ ਦਿੰਦੇ ਹਾਂ ਤਾਂ ਉਸਨੂੰ ਡਾਇਰੈਕਟ ਸਪੀਚ ਕਹਿੰਦੇ ਹਨ।
       • Indirect Speech (reported speech): ਜਦੋਂ ਅਸੀਂ ਕਿਸੇ ਵੱਲੋਂ ਕਹੀ ਗੱਲ, ਆਪਣੇ ਲਫ਼ਜ਼ਾਂ ਵਿੱਚ ਦੱਸਦੇ ਹਾਂ ਤਾਂ ਉਸਨੂੰ ਇਨਡਾਇਰੈਕਟ ਸਪੀਚ ਕਿਹਾ ਜਾਂਦਾ ਹੈ।

ਉਦਾਹਰਣ

       • Direct Speech: The kid asked her mother, “Are chocolates bad?”
       • Indirect Speech: The kid asked her mother whether chocolates were bad.

Reporting verbs

ਜਦੋਂ ਵੀ ਅਸੀਂ speech ਦੀ ਵਰਤੋਂ ਕਰਦੇ ਹਾਂ ਤਾਂ ਕਿਸੇ ਦੀ ਕਹੀ ਗੱਲ ਅੱਗੇ ਦੱਸਣ ਲਈ ਸਾਨੂੰ ਕੁੱਝ verbs ਦੀ ਵਰਤੋਂ ਕਰਨੀ ਪੈਂਦੀ ਹੈ। ਇਨ੍ਹਾਂ ਵਰਬਸ ਨੂੰ ਰਿਪੋਰਟਿੰਗ ਵਰਬਸ (reporting verbs) ਕਹਿੰਦੇ ਹਨ। ਇਹ ਦੋਵੇਂ, Direct ਅਤੇ Indirect Speech ਦੌਰਾਨ ਵਰਤੇ ਜਾਂਦੇ ਹਨ।

ਸੱਭ ਤੋਂ ਜਿਆਦਾ ਵਰਤੇ ਜਾਣ ਵਾਲੇ ਰਿਪੋਰਟਿੰਗ ਵਰਬਸ ਵਿੱਚ 'say' ਅਤੇ 'tell' ਹੁੰਦੇ ਹਨ। ਜਦੋਂ ਵੀ ਅਸੀਂ 'tell' ਦੀ reporting verb ਵਜੋਂ ਵਰਤੋਂ ਕਰਦੇ ਹਾਂ ਤਾਂ ਸਾਨੂੰ indirect object ਵਿੱਚ ਕਿਸੇ ਦੂਸਰੇ ਇਨਸਾਨ (ਜਿਸਨੂੰ ਗੱਲ ਕਹੀ ਗਈ ਸੀ) ਦਾ ਨਾਮ ਜਾਂ personal pronoun ਵਰਤਣਾ ਪੈਂਦਾ ਹੈ। 

ਇਸ ਤੋਂ ਇਲਾਵਾ ask, instruct, explain, mention, suggest, claim, ਆਦਿ  ਰਿਪੋਰਟਿੰਗ ਵਰਬਸ ਦੇ ਕੁੱਝ ਹੋਰ ਉਦਾਹਰਣ ਹਨ।

ਉਦਾਹਰਣ

       • The kid asked her mother whether chocolates were bad.
       • She told us that she had quit her old job. 
       • He said he was not feeling well that day.

Subscribe for video lessons:   Click Here