Modifiers

'Modifier' ਸ਼ਬਦ 'modify' ਸ਼ਬਦ ਤੋਂ ਬਣਿਆ ਹੋਇਆ ਹੈ, ਜਿਸਦਾ ਮਤਲਬ ਹੁੰਦਾ ਹੈ 'ਬਦਲਣਾ' ਜਾਂ 'ਤਬਦੀਲੀ' ਲਿਆਉਣਾ। 

ਜਦੋਂ ਅਸੀਂ modifier ਸ਼ਬਦ ਨੂੰ ਅੰਗਰੇਜ਼ੀ ਗਰਾਮਰ ਦੇ ਸੰਦਰਭ ਵਿੱਚ ਦੇਖਦੇ ਹਾਂ ਤਾਂ ਵੀ ਇਸਦਾ ਮਤਲਬ 'modify' ਸ਼ਬਦ ਨਾਲ ਰਲਦਾ ਮਿਲਦਾ ਹੀ ਹੁੰਦਾ ਹੈ ਕਿਉਂਕਿ 'modifier' ਅਜਿਹੇ ਸ਼ਬਦ ਹੁੰਦੇ ਹਨ ਜੋ ਸੈਨਟੈਂਸ ਵਿੱਚ ਕਿਸੇ ਦੂਸਰੇ ਸ਼ਬਦ ਬਾਰੇ ਵਾਧੂ ਜਾਣਕਾਰੀ ਦੇ ਕੇ ਉਸਦੇ ਮਤਲਬ ਨੂੰ ਬਦਲਦੇ ਜਾਂ ਸਪਸ਼ਟ ਕਰਦੇ ਹਨ।

Modifiers adjectives ਵੀ ਹੋ ਸਕਦੇ ਹਨ ਅਤੇ adverbs ਵੀ। Adjectives ਸਾਨੂੰ nouns ਜਾਂ pronouns ਬਾਰੇ ਵਾਧੂ ਜਾਣਕਾਰੀ ਦਿੰਦੇ ਹਨ ਜਦ ਕਿ adverbs… verbs, adjectives ਅਤੇ ਦੂਸਰੇ adverbs ਬਾਰੇ ਵਾਧੂ ਜਾਣਕਾਰੀ ਦੇਣ ਲਈ ਵੀ ਵਰਤੇ ਜਾ ਸਕਦੇ ਹਨ।

Adjectives

ਉਦਾਹਰਣ - I'm going to the Saturn Café for a vegetarian burger.

ਵਿਆਖਿਆ - ਉਪਰੋਕਤ ਸੈਨਟੈਂਸ ਵਿੱਚ vegetarian ਸ਼ਬਦ (ਇੱਕ adjective) burger ਸ਼ਬਦ (ਜੋ ਕਿ ਇੱਕ noun ਹੈ) ਬਾਰੇ ਜਾਣਕਾਰੀ ਦੇ ਰਿਹਾ ਹੈ। ਅਜਿਹੇ ਵਿੱਚ vegetarian ਇਸ ਸੈਨਟੈਂਸ ਵਿੱਚ ਵਰਤਿਆ ਗਿਆ ਇੱਕ modifier ਹੈ।

Adverbs 

ਉਦਾਹਰਣ - The student carefully proofread her draft.

ਵਿਆਖਿਆ - ਉਪਰੋਕਤ ਸੈਨਟੈਂਸ ਵਿੱਚ carefully ਸ਼ਬਦ (ਇੱਕ adverb) proofread ਸ਼ਬਦ (ਜੋ ਕਿ ਇੱਕ verb ਹੈ) ਬਾਰੇ ਜਾਣਕਾਰੀ ਦੇ ਰਿਹਾ ਹੈ। ਅਜਿਹੇ ਵਿੱਚ carefully ਇਸ ਸੈਨਟੈਂਸ ਵਿੱਚ ਵਰਤਿਆ ਗਿਆ ਇੱਕ modifier ਹੈ।

Phrase or clause 

ਉਦਾਹਰਣ - She studied in the library.

ਵਿਆਖਿਆ - ਉਪਰੋਕਤ ਸੈਨਟੈਂਸ ਵਿੱਚ in the library ਇੱਕ phrase ਹੈ ਜੋ verb, studied ਬਾਰੇ ਜਾਣਕਾਰੀ ਦੇ ਰਿਹਾ ਹੈ। ਅਜਿਹੇ ਵਿੱਚ 'in the library' ਇਸ ਸੈਨਟੈਂਸ ਵਿੱਚ ਵਰਤਿਆ ਗਿਆ ਇੱਕ modifier ਹੈ।

Subscribe for video lessons:   Click Here